ਅਮਿਤ ਸ਼ਾਹ ਖ਼ਿਲਾਫ਼ ਪੂਰੇ ਦੇਸ਼ ਚ ਪ੍ਰੈੱਸ ਕਾਨਫ਼ਰੰਸਾਂ ਕਰਨਗੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਰਕਿੰਗ ਕਮੇਟੀ ਮੈਂਬਰ - ਵੇਣੂਗੋਪਾਲ
ਤਿਰੂਵਨੰਤਪੁਰਮ, 22 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਦਾ ਕਹਿਣਾ ਹੈ, "ਕਾਂਗਰਸ ਪਾਰਟੀ ਰਾਸ਼ਟਰੀ ਪੱਧਰ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ। ਅੱਜ ਤੋਂ ਬਾਅਦ, ਪੂਰੇ ਭਾਰਤ ਵਿਚ, ਸੀ.ਡਬਲਯੂ.ਸੀ ਦੇ ਮੈਂਬਰ ਅਤੇ ਸੀਨੀਅਰ ਨੇਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਾਕਟਰ ਬੀ.ਆਰ. ਅੰਬੇਡਕਰ ਦੇ ਖ਼ਿਲਾਫ਼ ਭਾਸ਼ਣ ਦੇ ਮੁੱਦੇ 'ਤੇ ਪ੍ਰੈਸ ਕਾਨਫ਼ਰੰਸ ਕਰਨਗੇ। ਕਾਂਗਰਸ 22 ਅਤੇ 23 ਦਸੰਬਰ ਨੂੰ ਵੀ ਸੰਸਦ ਮੈਂਬਰ ਆਪੋ-ਆਪਣੇ ਹਲਕਿਆਂ ਵਿਚ ਇਹੀ ਪ੍ਰੈੱਸ ਕਾਨਫ਼ਰੰਸ ਕਰਨਗੇ ਕਲੈਕਟਰੇਟ ਵੱਲ ਮਾਰਚ ਕਰਨਗੇ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਮੈਮੋਰੰਡਮ ਸੌਂਪਣਗੇ...ਅਮਿਤ ਸ਼ਾਹ ਦਾ ਭਾਸ਼ਣ ਸੰਵਿਧਾਨ ਅਤੇ ਲੋਕਤੰਤਰ ਦੀ ਭਾਵਨਾ ਦੇ ਖ਼ਿਲਾਫ਼ ਹੈ..."।