ਸੱਟੇਬਾਜ਼ੀ ਮਡਿਊਲ ਦਾ ਪਰਦਾਫਾਸ਼ : ਇਕ ਸੁਨਿਆਰੇ ਸਮੇਤ 10 ਲੋਕ ਗ੍ਰਿਫਤਾਰ
ਨਵੀਂ ਦਿੱਲੀ, 22 ਦਸੰਬਰ-ਦਿੱਲੀ ਪੁਲਿਸ ਨੇ ਕਰੋਲ ਬਾਗ ਦੇ ਇਕ ਸੁਨਿਆਰੇ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰਕੇ ਗੈਰ-ਕਾਨੂੰਨੀ ਕ੍ਰਿਕਟ ਸੱਟੇਬਾਜ਼ੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਉਹ ਵੱਖ-ਵੱਖ ਰਾਜਾਂ ਵਿਚ ਸਰਗਰਮ ਸਨ। ਮੁਲਜ਼ਮ ਨੇ ਆਨਲਾਈਨ ਸੱਟਾ ਲਗਾਉਣ ਲਈ ਇਕ ਵੈੱਬਸਾਈਟ 'ਤੇ ਇਕ ਮਾਸਟਰ ਆਈ.ਡੀ. ਬਣਾਈ ਸੀ।