ਪੁਲਿਸ ਪ੍ਰਸ਼ਾਸਨ ਤੇ ਕਿਸਾਨ ਫਿਰ ਆਹਮੋ ਸਾਹਮਣੇ,ਪਾਈਪ ਲਾਈਨ ਪਾਉਣ ਦਾ ਕੰਮ ਹੋਇਆ ਸ਼ੁਰੂ
ਤਲਵੰਡੀ ਸਾਬੋ, 22 ਦਸੰਬਰ (ਰਣਜੀਤ ਸਿੰਘ ਰਾਜੂ) - ਪਿਛਲੇ ਲਗਭਗ ਦੋ ਸਾਲ ਤੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿਚੋਂ ਲੰਘਾਈ ਜਾਣ ਵਾਲੀ ਗੈਸ ਪਾਈਪ ਲਾਈਨ ਬਦਲੇ ਕਿਸਾਨਾਂ ਨੂੰ ਉਚਿਤ ਮੁਆਵਜ਼ੇ ਦੀ ਮੰਗ ਨੂੰ ਲੈਕੇ ਭਾਕਿਯੂ (ਉਗਰਾਹਾਂ) ਵਲੋਂ ਚਲਾਏ ਜਾ ਰਹੇ ਮੋਰਚੇ ਨੂੰ ਪਿਛਲੇ ਦਿਨਾਂ ਚ ਪੁਲਿਸ ਵਲੋਂ ਖਦੇੜ ਦੇਣ ਉਪਰੰਤ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਭਾਵੇਂ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ, ਪਰ ਅੱਜ ਫਿਰ ਉਕਤ ਪਿੰਡ ਵਿਚ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਉਦੋਂ ਆਹਮੋ ਸਾਹਮਣੇ ਹੋ ਗਏ, ਜਦੋਂ ਭਾਰੀ ਪੁਲਿਸ ਬਲ ਨਾਲ ਕੰਪਨੀ ਵਲੋਂ ਵੱਡੀਆਂ ਮਸ਼ੀਨਾਂ ਲਿਆ ਕੇ ਖੇਤਾਂ ਵਿਚ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਮੁੱਚਾ ਪਿੰਡ ਪੁਲਿਸ ਛਾਉਣੀ ਚ ਤਬਦੀਲ ਦਿਖਾਈ ਦੇ ਰਿਹਾ ਹੈ।ਇਸੇ ਦਰਮਿਆਨ ਕਿਸਾਨਾਂ ਵਲੋਂ ਪਾਈਪਾਂ ਨਾਲ ਲੱਦੇ ਇਕ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲੈਣ ਨਾਲ ਹਾਲਾਤ ਬਹੁਤ ਤਣਾਅਪੂਰਨ ਬਣ ਗਏ ਹਨ।