ਨਗਰ ਕੌਂਸਲ ਦੇ 29 ਨੰਬਰ ਵਾਰਡ 'ਤੇ 1992 ਤੋਂ ਇਕੋ ਪਰਿਵਾਰ ਕਾਬਜ਼
ਸੰਗਰੂਰ, 22 ਦਸੰਬਰ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 29 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਤ ਰਾਣਾ ਪੂਨੀਆ 156 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ ਹਨ। ਇਹ ਪਰਿਵਾਰ 1992 ਤੋਂ ਇਸ ਵਾਰਡ 'ਤੇ ਕਾਬਜ਼ ਹੈ। ਇਸ ਤੋਂ ਪਹਿਲਾਂ ਇਕ ਵਾਰ ਸਿਮਰਤ ਰਾਣਾ ਪੂਨੀਆ ਅਤੇ ਦੋ ਵਾਰ ਇਨ੍ਹਾਂ ਦੇ ਪਤੀ ਇਕਬਾਲਜੀਤ ਸਿੰਘ ਪੂਨੀਆ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ।