ਕੋਠੇ ਦੀ ਛੱਤ ਡਿੱਗ ਜਾਣ ਕਾਰਣ ਕਿਸਾਨ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 22 ਦਸੰਬਰ (ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਸ਼ੇਰੋਂ ਰੋਡ 'ਤੇ ਇਕ ਕਿਸਾਨ ਦੀ ਖੇਤ ਵਿਚ ਕੋਠੇ ਦੀ ਛੱਤ ਡਿੱਗ ਜਾਣ ਕਾਰਣ ਕੋਠੇ ਦੀ ਛੱਤ ਡਿੱਗ ਜਾਣ ਕਾਰਣ ਕਿਸਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸਾਹਿਬ ਸਿੰਘ (52) ਪੁੱਤਰ ਸਵ. ਅੰਗਰੇਜ ਸਿੰਘ ਵੜੈਚ ਆਪਣੇ ਖੇਤ ਵਿਚ ਬਣੇ ਘਰ ਦੇ ਇਕ ਕਮਰੇ ਵਿਚ ਸੁੱਤਾ ਹੋਇਆ ਸੀ ਕਿ ਸਵੇਰੇ 4 ਕੁ ਵਜੇ ਕਮਰੇ ਦੀ ਡਾਟਾਂ ਵਾਲੀ ਛੱਤ ਅਚਾਨਕ ਡਿੱਗ ਪਈ। ਗੰਭੀਰ ਜ਼ਖ਼ਮੀ ਹੋਏ ਕਿਸਾਨ ਨੂੰ ਸੁਨਾਮ ਦੇ ਇਕ ਹਸਪਤਾਲ ਵਿਚ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।