JALANDHAR WEATHER

ਨਗਰ ਨਿਗਮ ਬਟਾਲਾ ਦੀ ਵਾਰਡ ਨੰ. 24 ਤੋਂ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਜੇਤੂ ਰਹੇ

ਬਟਾਲਾ, 21 ਦਸੰਬਰ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੇ ਵਾਰਡ ਨੰ: 24 ਦੀ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਜੇਤੂ ਰਹੇ। ਇਸ ਵਾਰਡ ’ਚ ਕੁੱਲ 1128 ਵੋਟਾਂ ਸਨ, ਜਿਨ੍ਹਾਂ ਵਿਚ 859 ਵੋਟਾਂ ਪੋਲ ਹੋਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 670, ਸ਼੍ਰੋਮਣੀ ਅਕਾਲੀ ਦਲ ਨੂੰ 114 ਅਤੇ ਭਾਜਪਾ ਨੂੰ 70 ਵੋਟਾਂ ਮਿਲੀਆਂ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ 556 ਵੋਟਾਂ ਦੀ ਲੀਡ ਨਾਲ ਜਿੱਤ ਗਏ। ਦੱਸ ਦਈਏ ਕਿ ਕਾਂਗਰਸ ਨੇ ਕੁਝ ਕਾਰਨਾਂ ਕਰ ਕੇ ਇਸ ਜ਼ਿਮਨੀ ਚੋਣ ਕਾਗਜ਼ ਵਾਪਸ ਲੈ ਲਏ ਸਨ। ਜ਼ਿਕਰਯੋਗ ਹੈ ਕਿ ਅਨੁਸੂਚਿਤ ਜਾਤੀ ਲਈ ਰਾਖਵੀਂ ਵਾਰਡ ਨੰ: 24 ਤੋਂ ਕਾਂਗਰਸੀ ਕੌਸਲਰ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ