ਸੱਟ ਲੱਗਣ ਕਾਰਨ ਜੋਸ਼ ਹੇਜ਼ਲਵੁੱਡ ਭਾਰਤ ਖਿਲਾਫ ਦੂਜੇ ਟੈਸਟ 'ਚੋਂ ਹੋਇਆ ਬਾਹਰ
(ਐਡੀਲੇਡ ਓਵਲ) ਆਸਟ੍ਰੇਲੀਆ, 30 ਨਵੰਬਰ-ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਭਾਰਤ ਖਿਲਾਫ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਹੇਜ਼ਲਵੁੱਡ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਿਆ ਹੈ। ਦੂਜਾ ਟੈਸਟ 6 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਆਸਟ੍ਰੇਲੀਆ ਪਰਥ 'ਚ ਪਹਿਲੇ ਟੈਸਟ 'ਚ 295 ਦੌੜਾਂ ਦੀ ਹਾਰ ਤੋਂ ਬਾਅਦ ਪੰਜ ਮੈਚਾਂ ਦੀ ਬਾਰਡਰ-ਗਵਾਸਕਰ ਟਰਾਫੀ 'ਚ 0-1 ਨਾਲ ਪਿੱਛੇ ਹੈ।