ਡੀਐਮਸੀ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਕੀਤਾ ਗਿਆ ਡਿਸਚਾਰਜ, ਲਗਾਏ ਕਈ ਦੋਸ਼
ਲੁਧਿਆਣਾ 29 ਨਵੰਬਰ (ਰੂਪੇਸ਼ ਕੁਮਾਰ ,ਜਗਮੀਤ ਸਿੰਘ) : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਉੱਪਰ ਨਜ਼ਰਬੰਦ ਕਰਕੇ ਰੱਖਣ ਦੇ ਦੋਸ਼ ਲਗਾਏ ਗਏ ਹਨ। ਉਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਨੇ ਮਿਲ ਕੇ ਉਨ੍ਹਾਂ ਦੇ ਸੰਘਰਸ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਮਗਰ ਉਹ ਖਨੌਰੀ ਬਾਰਡਰ 'ਤੇ ਜਾ ਕੇ ਮਰਨ ਵਰਤ 'ਤੇ ਬੈਠਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰ ਡਾਕਟਰ ਵਲੋਂ ਉਉਨ੍ਹਾਂ ਦਾ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਸੀ ਜੋ ਹਸਪਤਾਲ ਵਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਉਹ ਵੀ ਝੂਠ 'ਤੇ ਆਧਾਰਿਤ ਹੈ।