ਸੁਡਾਨ 'ਚ ਅਰਧ ਸੈਨਿਕ ਹਮਲਿਆਂ ਵਿਚ 12 ਦੀ ਮੌਤ
ਗੇਜ਼ੀਰਾ (ਖਾਰਟੂਮ), 30 ਨਵੰਬਰ-ਸੁਡਾਨ ਦੇ ਗੇਜ਼ੀਰਾ ਰਾਜ ਦੇ ਪਿੰਡਾਂ ਉੱਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐਸ.ਐਫ.) ਦੁਆਰਾ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ 12 ਲੋਕ ਮਾਰੇ ਗਏ। ਇਕ ਸਵੈਸੇਵੀ ਸਮੂਹ ਨੇ ਇਹ ਦੱਸਿਆ। ਨਿਦਾ ਅਲ-ਵਾਸਤ ਪਲੇਟਫਾਰਮ, ਇਕ ਸਥਾਨਕ ਵਲੰਟੀਅਰ ਸਮੂਹ ਨੇ ਕਿਹਾ ਕਿ ਆਰ.ਐਸ.ਐਫ. ਨੇ ਪੱਛਮੀ ਗੇਜ਼ੀਰਾ ਦੇ ਅਲ-ਮੇਹੀਰੀਬਾ ਖੇਤਰ ਵਿਚ ਅੱਠ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਭਾਰੀ ਗੋਲਾਬਾਰੀ ਕੀਤੀ ਅਤੇ ਨਿਵਾਸੀਆਂ 'ਤੇ ਸਿੱਧੇ ਹਮਲੇ ਸ਼ੁਰੂ ਕੀਤੇ।