ਸ਼ਾਹੀ ਇਮਾਮ ਵਲੋਂ ਮੁਹੱਰਮ ਮੌਕੇ ਸੂਬੇ ਵਿਚ ਛੁੱਟੀ ਕਰਨ ਦੀ ਮੰਗ
ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੱਲ ਮੁਹੱਰਮ ਮੌਕੇ ਸਰਕਾਰ ਵਲੋਂ ਸਿਰਫ ਮਲੇਰਕੋਟਲਾ ਵਿਚ ਛੁੱਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਦਿਨ ਪੂਰੇ ਭਾਰਤ ਨਹੀਂ ਸਗੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ, ਇਸ ਲਈ ਇਹ ਮੁਸਲਮਾਨਾਂ ਲਈ ਇਕ ਵੱਡਾ ਦਿਨ ਮੰਨਿਆ ਜਾਂਦਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਭਰ ਵਿਚ ਛੁੱਟੀ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਬੇਰੁਖੀ ਰਵੱਈਏ ਕਾਰਨ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।