ਹਾਕੀ 'ਚ ਸੁਖਜੀਤ ਸਿੰਘ ਨੇ ਅਰਜੁਨ ਐਵਾਰਡ ਜਿੱਤ ਕੇ ਦੇਸ਼ ਦਾ ਮਾਣ ਵਧਾਇਆ - ਮਾਤਾ ਕੁਲਦੀਪ ਕੌਰ
ਜਲੰਧਰ, 2 ਜਨਵਰੀ-ਅਰਜੁਨ ਐਵਾਰਡ ਮਿਲਣ 'ਤੇ ਭਾਰਤੀ ਹਾਕੀ ਖਿਡਾਰੀ ਸੁਖਜੀਤ ਸਿੰਘ ਦੀ ਮਾਂ ਕੁਲਦੀਪ ਕੌਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸੀਂ ਜਸ਼ਨ ਮਨਾ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਉਸ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਤਰ੍ਹਾਂ ਇਨਾਮ ਜਿੱਤਦਾ ਰਹੇਗਾ।