ਪਿੰਡ ਰਾਣਵਾਂ ਵਿਖੇ ਵੋਟਰਾਂ ਦੀਆਂ ਲੰਮੀਆਂ ਲੱਗੀਆਂ ਕਤਾਰਾਂ
ਮਲੇਰਕੋਟਲਾ,15 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਵੋਟਾਂ ਪਾਉਣ ਦਾ ਦਿਨ ਹੈ, ਜੋ ਕਿ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਪਰ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਰਾਣਵਾਂ ਵਿਖੇ ਵੋਟਰਾਂ ਵਿਚ ਇੰਨਾਂ ਉਤਸ਼ਾਹ ਪਾਇਆ ਜਾ ਰਿਹਾ ਕਿ ਉਹ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਲਿੰਗ ਸਟੇਸ਼ਨਾਂ 'ਤੇ ਆਪਣੀ-ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਮੌਕੇ ਜੰਗ ਸਿੰਘ ਰਾਣੂੰ ਨੇ ਕਿਹਾ ਸਾਡੇ ਪਿੰਡ ਵਿਚ ਹਮੇਸ਼ਾ ਹੀ ਅਮਨ ਸ਼ਾਂਤੀ ਨਾਲ ਵੋਟਾਂ ਪੈਂਦੀਆਂ ਹਨ, ਕਿਉਂਕਿ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।