ਪਿੰਡ ਰਾਮਗੜ੍ਹ 'ਚ ਵਿਧਾਇਕ ਖਹਿਰਾ ਦੀ ਅਗਵਾਈ 'ਚ ਸਰਬਸੰਮਤੀ ਨਾਲ ਪੰਚਾਇਤੀ ਚੋਣ ਚ ਧਰਮਿੰਦਰ ਸਿੰਘ ਬਣੇ ਸਰਪੰਚ
ਭੁਲੱਥ (ਕਪੂਰਥਲਾ ), 4 ਅਕਤੂਬਰ ( ਮੇਹਰ ਚੰਦ ਸਿੱਧੂ ) -ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਵਿਖੇ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਦੀ ਚੋਣ ਕੀਤੀ ਗਈ । ਸਰਬਸੰਮਤੀ ਪੰਚਾਇਤੀ ਚੋਣ ਦੌਰਾਨ ਧਰਮਿੰਦਰ ਸਿੰਘ ਨੂੰ ਸਰਪੰਚ ਅਤੇ ਸੱਤ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਚੁਣੇ ਗਏ ਸਰਪੰਚ ਧਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਿੰਡ ਰਾਮਗੜ੍ਹ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਆਏ ਹਰੇਕ ਵਿਅਕਤੀ ਦਾ ਕੰਮ ਬਿਨਾਂ ਕਿਸੇ ਭੇਦ-ਭਾਵ ਤੋਂ ਕੀਤਾ ਜਾਵੇਗਾ । ਸਰਪੰਚ ਧਰਮਿੰਦਰ ਸਿੰਘ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ 'ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਸਰਪੰਚ ਧਰਮਿੰਦਰ ਸਿੰਘ ਪਿੰਡ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਨਗੇ।