ਜਲਾਲਾਬਾਦ-ਸਰਕਾਰੀ ਗਰਲਜ਼ ਕਾਲਜ ਦੇ ਬਾਹਰ ਉਮੀਦਵਾਰਾਂ ਵਿਚ ਹੋਈ ਝੜਪ
ਜਲਾਲਾਬਾਦ, (ਫ਼ਾਜ਼ਿਲਕਾ), 4 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਸਰਕਾਰੀ ਗਰਲਜ਼ ਕਾਲਜ ਦੇ ਬਾਹਰ ਜਿੱਥੇ ਪਿੰਡ ਦੀ ਪੰਚਾਇਤ ਦੀਆਂ ਚੋਣਾਂ ਲੜਨ ਦੇ ਲਈ ਚਾਹਵਾਨ ਉਮੀਦਵਾਰਾਂ ਦਾ ਵੱਡਾ ਇਕੱਠ ਹੈ। ਇਸ ਦੌਰਾਨ ਕੁਝ ਲੋਕਾਂ ਵਿਚ ਝੜਪ ਹੋਈ ਹੈ। ਝੜਪ ਵਿਚ ਆਪਸ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਇਕ ਵਿਅਕਤੀ ਦੇ ਸਿਰ ’ਤੇ ਸੱਟ ਲੱਗੀ ਹੈ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੀ ਸਥਿਤੀ ਨੂੰ ਸੰਭਾਲਣ ਦੇ ਲਈ ਘਾਟ ਰੜਕ ਰਹੀ ਹੈ।