ਪਿ੍ਅੰਕਾ ਗਾਂਧੀ 3 ਨਵੰਬਰ ਤੋਂ ਵਾਇਨਾਡ ਵਿਚ ਉਪ ਚੋਣ ਪ੍ਰਚਾਰ ਮੁੜ ਕਰਨਗੇ ਸ਼ੁਰੂ
ਵਾਇਨਾਡ (ਕੇਰਲ), 1 ਨਵੰਬਰ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 3 ਨਵੰਬਰ ਤੋਂ ਵਾਇਨਾਡ ਲੋਕ ਸਭਾ ਉਪ ਚੋਣ ਲਈ ਆਪਣੇ ਭਰਾ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਜਨਤਕ ਅਤੇ ਕਾਰਨਰ ਮੀਟਿੰਗਾਂ ਕਰਕੇ ਆਪਣੀ ਮੁਹਿੰਮ ਦੁਬਾਰਾ ਸ਼ੁਰੂ ਕਰੇਗੀ। ਕਾਂਗਰਸ ਜਨਰਲ ਸਕੱਤਰ, ਜੋ ਚੋਣ ਮੈਦਾਨ ਵਿਚ ਪਹਿਲੀ ਵਾਰ ਉਤਰ ਰਹੀ ਹੈ, ਪਾਰਟੀ ਵਲੋਂ ਜਾਰੀ ਕੀਤੇ ਉਨ੍ਹਾਂ ਦੇ ਪ੍ਰੋਗਰਾਮ ਅਨੁਸਾਰ 7 ਨਵੰਬਰ ਤੱਕ ਕੇਰਲ ਵਿਚ ਰਹਿਣਗੇ। ਪਿ੍ਰਅੰਕਾ 3 ਨਵੰਬਰ ਨੂੰ ਰਾਹੁਲ ਗਾਂਧੀ ਦੇ ਨਾਲ ਪਹਿਲਾਂ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਵੱਖ ਵੱਖ ਨੁੱਕੜ ਸਭਾਵਾਂ ਕਰਨਗੇ।