JALANDHAR WEATHER

ਚੋਣ ਕਮਿਸ਼ਨ ਨੇ ਖ਼ੁਦ ਨੂੰ ਦਿੱਤੀ ਕਲੀਨ ਚਿੱਟ- ਕਾਂਗਰਸ

ਨਵੀਂ ਦਿੱਲੀ, 1 ਨਵੰਬਰ- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਉਣ ਵਾਲੀ ਸ਼ਿਕਾਇਤ ਨੂੰ ਰੱਦ ਕਰਨ ਤੋਂ ਬਾਅਦ ਚੋਣ ਕਮਿਸ਼ਨ (ਈਸੀ) ਨੂੰ ਜਵਾਬ ਦਿੱਤਾ ਹੈ। ਕਾਂਗਰਸ ਨੇ ਪੱਤਰ ਲਿਖ ਕੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਉਸ ਦੀਆਂ ਸ਼ਿਕਾਇਤਾਂ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਜਾਂਚ ਦੇ ਨਾਂਅ ’ਤੇ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਹੋਰ ਕਾਂਗਰਸੀ ਆਗੂਆਂ ਵਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦਾ ਜਵਾਬ ਅਪਮਾਨਜਨਕ ਲਹਿਜੇ ਵਿਚ ਲਿਖਿਆ ਗਿਆ ਹੈ। ਜੇਕਰ ਚੋਣ ਕਮਿਸ਼ਨ ਅਜਿਹੀ ਭਾਸ਼ਾ ਦੀ ਵਰਤੋਂ ਕਰਦਾ ਰਿਹਾ ਤਾਂ ਪਾਰਟੀ ਕੋਲ ਅਜਿਹੀਆਂ ਟਿੱਪਣੀਆਂ ਲਈ ਕਾਨੂੰਨੀ ਸਹਾਰਾ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਚੋਣ ਕਮਿਸ਼ਨ ਨੇ ਖੁਦ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅਸੀਂ ਨਹੀਂ ਜਾਣਦੇ ਕਿ ਕਮਿਸ਼ਨ ਨੂੰ ਕੌਣ ਸਲਾਹ ਦੇ ਰਿਹਾ ਹੈ, ਪਰ ਲੱਗਦਾ ਹੈ ਕਿ ਕਮਿਸ਼ਨ ਇਹ ਭੁੱਲ ਗਿਆ ਹੈ ਕਿ ਇਹ ਸੰਵਿਧਾਨ ਅਧੀਨ ਸਥਾਪਿਤ ਸੰਸਥਾ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ 29 ਅਕਤੂਬਰ ਨੂੰ ਕਾਂਗਰਸ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਸੀ। ਚੋਣ ਕਮਿਸ਼ਨ ਨੇ ਆਪਣੇ 1600 ਪੰਨਿਆਂ ਦੇ ਜਵਾਬ ਵਿਚ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠਾ ਕਰਾਰ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ