ਉੱਘੇ ਅਰਥ ਸ਼ਾਸਤਰੀ ਬਿਬੇਕ ਦੇਬਰਾਏ ਦਾ ਦਿਹਾਂਤ
ਨਵੀਂ ਦਿੱਲੀ, 1 ਨਵੰਬਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਅਰਥ ਸ਼ਾਸਤਰੀ ਬਿਬੇਕ ਦੇਬਰਾਏ ਦਾ 69 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਬਿਬੇਕ ਦੇਬਰਾਏ ਗੋਖਲੇ ਇੰਸਟੀਚਿਊਟ ਆਫ ਪਾਲੀਟਿਕਸ ਐਂਡ ਇਕਨਾਮਿਕਸ, ਪੁਣੇ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ। ਦਿੱਲੀ ਏਮਜ਼ ਨੇ ਕਿਹਾ ਕਿ ਬਿਬੇਕ ਦੇਬਰਾਏ ਦੀ ਮੌਤ ਅੰਤੜੀਆਂ ਦੀ ਸਮੱਸਿਆ ਕਾਰਨ ਹੋਈ ਹੈ।ਭਾਰਤ ਸਰਕਾਰ ਨੇ ਉੱਘੇ ਅਰਥ ਸ਼ਾਸਤਰੀ ਬਿਬੇਕ ਦੇਬਰਾਏ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਬਰਾਏ ਦੇ ਦੇਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਮਹਾਨ ਵਿਦਵਾਨ ਕਿਹਾ। ਉਨ੍ਹਾਂ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, 'ਡਾ. ਬਿਬੇਕ ਦੇਬਰਾਏ ਇਕ ਮਹਾਨ ਵਿਦਵਾਨ ਸੀ, ਅਰਥ ਸ਼ਾਸਤਰ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਹੋਰ ਵਿਭਿੰਨ ਖੇਤਰਾਂ ਵਿਚ ਚੰਗੀ ਤਰ੍ਹਾਂ ਜਾਣੂ ਸੀ। ਉਨ੍ਹਾਂ ਨੇ ਆਪਣੇ ਕੰਮ ਰਾਹੀਂ ਭਾਰਤ ਦੇ ਬੌਧਿਕ ਲੈਂਡਸਕੇਪ 'ਤੇ ਅਮਿੱਟ ਛਾਪ ਛੱਡੀ। ਜਨਤਕ ਨੀਤੀ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ, ਉਹ ਸਾਡੇ ਪ੍ਰਾਚੀਨ ਗ੍ਰੰਥਾਂ 'ਤੇ ਕੰਮ ਕਰਨਾ ਅਤੇ ਉਨ੍ਹਾਂ ਨੂੰ ਨੌਜਵਾਨਾਂ ਲਈ ਪਹੁੰਚਯੋਗ ਬਣਾਉਣਾ ਪਸੰਦ ਕਰਦਾ ਸੀ।'