JALANDHAR WEATHER

ਭੁਲੱਥ ਗਰਬੀ ਦੇ ਵਾਰਡ ਨੰਬਰ 1 ਦੇ ਇਲਾਕੇ ਅੰਦਰ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ

ਭੁਲੱਥ, (ਕਪੂਰਥਲਾ), 1 ਨਵੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਗਰਬੀ ਦੇ ਵਾਰਡ ਨੰਬਰ 1 ’ਚ ਪੈਂਦੇ ਇਲਾਕੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਰਕੇ ਨਾਲ ਲੱਗਦੇ ਖੇਤ ਮਾਲਕ ਦੇ ਲਗਾਏ ਗਏ ਪਰਾਲੀ ਦੇ ਢੇਰ ਨੂੰ ਵੀ ਅੱਗ ਪੈ ਗਈ, ਜਿਸ ਕਰਕੇ ਪਸ਼ੂਆਂ ਵਾਸਤੇ ਇਕੱਠੀ ਕੀਤੀ ਪਰਾਲੀ ਦੇ ਢੇਰ ਨੂੰ ਅੱਗ ਲੱਗਣ ਕਰਕੇ ਪਰਾਲੀ ਦਾ ਢੇਰ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਜਿੰਦਰ ਘੋਤੜਾ ਨੇ ਥਾਣਾ ਭੁਲੱਥ ਵਿਖੇ ਲਿਖ਼ਤੀ ਦਰਖ਼ਾਸਤ ਦਿੰਦਿਆਂ ਦੱਸਿਆ ਕਿ ਸਾਡਾ ਮੁਹੱਲਾ ਭੁਲੱਥ ਗਰਬੀ ਦੇ ਸੰਤਸਰ ਗੁਰਦੁਆਰਾ ਸਾਹਿਬ ਨੇੜੇ ਪੈਂਦਾ ਹੈ, ਜਿੱਥੇ ਰਿਹਾਇਸ਼ੀ ਮਕਾਨ ਹਨ ਤੇ ਪਸ਼ੂਆਂ ਵਾਲੀਆਂ ਹਵੇਲੀਆਂ ਹਨ । ਅੱਜ ਸ਼ਾਮ ਪੰਜ ਵਜੇ ਜ਼ਮੀਨ ਮਾਲਕ ਨੇ ਮਾਣਯੋਗ ਸੁਪਰੀਮ ਕੋਰਟ ਤੇ ਗਰੀਨ ਟ੍ਰਿਬਿਊਨਲ ਤੇ ਪੰਜਾਬ ਸਰਕਾਰ ਵਲੋਂ ਜੋ ਜਾਰੀ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ, ਜ਼ਮੀਨ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ, ਜਦ ਕਿ ਜ਼ਮੀਨ ਦੇ ਆਲੇ ਦੁਆਲੇ ਰਿਹਾਇਸ਼ੀ ਮਕਾਨ ਤੇ ਪਸ਼ੂਆਂ ਦੀਆਂ ਹਵੇਲੀਆਂ ਹਨ । ਅੱਗ ਲੱਗਣ ਨਾਲ ਧੂੰਆਂ ਘਰਾਂ ਵਿਚ ਆ ਗਿਆ ਤੇ ਸਾਨੂੰ ਸਾਡੇ ਘਰਾਂ ਤੋਂ ਬਾਹਰ ਨਿਕਲਣਾ ਪਿਆ । ਇਸ ਤੋਂ ਇਲਾਵਾ ਜਿੰਦਰ ਘੋਤੜਾ ਨੇ ਕਿਹਾ ਕਿ ਮੇਰੀ ਜ਼ਮੀਨ ਵੀ ਉਸ ਦੇ ਖੇਤਾਂ ਨਾਲ ਹੀ ਲੱਗਦੀ ਹੈ ਜਦੋਂ ਨਾਲ ਦੇ ਖੇਤਾਂ ਵਾਲੇ ਨੇ ਪਰਾਲੀ ਨੂੰ ਅੱਗ ਲਗਾਈ, ਤਾਂ ਸਾਡੇ ਖੇਤਾਂ ਵਿਚ ਪਈ ਪਰਾਲੀ ਨੂੰ ਵੀ ਅੱਗ ਨੇ ਲਪੇਟ ਵਿਚ ਲੈ ਲਿਆ ਤੇ ਕਾਫ਼ੀ ਨੁਕਸਾਨ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ