JALANDHAR WEATHER

ਅਕਾਸਾ ਅਤੇ ਵਿਸਤਾਰਾ ਏਅਰ ਦੀਆਂ ਕਈ ਉਡਾਣਾਂ 'ਤੇ ਮਿਲੀ ਧਮਕੀ

ਨਵੀਂ ਦਿੱਲੀ, 20 ਅਕਤੂਬਰ (ਏ.ਐਨ.ਆਈ.) : ਵਿਸਤਾਰਾ ਅਤੇ ਅਕਾਸਾ ਏਅਰ ਨੂੰ ਸੰਚਾਲਿਤ ਬਾਰਾਂ ਉਡਾਣਾਂ ਲਈ ਧਮਕੀ ਭਰੇ ਫੋਨ ਆਏ ਹਨ ਜਿਸ ਨਾਲ ਏਅਰਲਾਈਨਾਂ ਨੂੰ ਆਪਣੇ ਐਮਰਜੈਂਸੀ ਪ੍ਰੋਟੋਕੋਲ ਨੂੰ ਸਰਗਰਮ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਏਅਰਲਾਈਨਾਂ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਕੀਤੀ ਗਈ ਹੈ । ਵਿਸਤਾਰਾ ਦੇ ਬੁਲਾਰੇ ਅਨੁਸਾਰ ਧਮਕੀਆਂ ਮਿਲਣ ਵਾਲੀਆਂ ਉਡਾਣਾਂ ਵਿਚ ਦਿੱਲੀ ਤੋਂ ਫਰੈਂਕਫਰਟ , ਸਿੰਗਾਪੁਰ ਤੋਂ ਮੁੰਬਈ , ਬਾਲੀ ਤੋਂ ਦਿੱਲੀ , ਸਿੰਗਾਪੁਰ ਤੋਂ ਦਿੱਲੀ , ਸਿੰਗਾਪੁਰ ਤੋਂ ਪੁਣੇ ਅਤੇ ਫਲਾਈਟ ਮੁੰਬਈ ਤੋਂ ਸਿੰਗਾਪੁਰ ਸ਼ਾਮਿਲ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ