JALANDHAR WEATHER

ਕਿਸਾਨਾਂ ਨੇ ਘੇਰਿਆ ਸ਼ੈਲਰ ਮਾਲਕ

ਹਰੀਕੇ ਪੱਤਣ (ਤਰਨਤਾਰਨ), 20 ਅਕਤੂਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਨਜ਼ਦੀਕ ਪਿੰਡ ਬੂਹ ਹਵੇਲੀਆਂ ਹਥਾੜ ਖੇਤਰ ਵਿਚ ਸਥਿਤ ਵਰੀਦੀ ਫੂਡਜ਼ ਸ਼ੈਲਰ ਨੂੰ ਕਿਸਾਨਾਂ ਨੇ ਘੇਰ ਲਿਆ। ਜ਼ਿਕਰਯੋਗ ਹੈ ਕਿ ਵਰੀਦੀ ਫੂਡਜ਼ ਸ਼ੈਲਰ ਵਿਚ ਸੁਲਤਾਨਪੁਰ ਲੋਧੀ ਦਾਣਾ ਮੰਡੀ ਤੋਂ 2 ਟਰਾਲੇ ਝੋਨਾ ਲਾਹੁਣ ਲਈ ਆਏ ਜਿਨ੍ਹਾਂ ਨੂੰ ਕਿਸਾਨਾਂ ਨੇ ਬਾਹਰ ਹੀ ਰੋਕ ਲਿਆ ਤੇ ਝੋਨਾ ਨਹੀਂ ਲਾਹੁਣ ਦਿੱਤਾ। ਕਿਸਾਨਾਂ ਨੇ ਸ਼ੈਲਰ ਮਾਲਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਬਚਿੱਤਰ ਸਿੰਘ ਨੇ ਕਿਹਾ ਕਿ ਦਾਣਾ ਮੰਡੀ ਹਰੀਕੇ ਪੱਤਣ ਵਿਚੋਂ ਸ਼ੈਲਰ ਮਾਲਕਾਂ ਨੂੰ ਝੋਨਾ ਚੁੱਕਣ ਦੀ ਅਲਾਟਮੈਂਟ ਹੋਈ ਹੈ ਪਰ ਸ਼ੈਲਰ ਮਾਲਕ ਹਰੀਕੇ ਪੱਤਣ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕਰ ਰਹੇ ਹਨ ਤੇ ਸ਼ੈਲਰ ਮਾਲਕ ਆੜ੍ਹਤੀਆਂ ਵਲੋਂ ਭੇਜੇ ਝੋਨੇ ਦੇ ਟਰੱਕ ਵਾਪਸ ਭੇਜ ਰਹੇ ਹਨ ਜਦਕਿ ਸੁਲਤਾਨਪੁਰ ਲੋਧੀ ਤੇ ਹੋਰ ਮੰਡੀਆਂ ਤੋਂ ਗੰਦਾ ਝੋਨਾ ਲੈ ਕੇ ਆ ਰਹੇ ਹਨ। ਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ ਨੇ ਬਾਹਰਲੀਆਂ ਮੰਡੀਆਂ ਤੋਂ ਆਇਆ ਝੋਨਾ ਦਿਖਾਉਂਦਿਆਂ ਕਿਹਾ ਕਿ ਸ਼ੈਲਰ ਮਾਲਕ ਨਾਜਾਇਜ਼ ਤੌਰ ਉਤੇ ਦਾਣਾ ਮੰਡੀ ਹਰੀਕੇ ਪੱਤਣ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਤੰਗ ਕਰ ਰਹੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ