JALANDHAR WEATHER

ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਪਿਓ-ਪੁੱਤ ਦੀ ਹੱਤਿਆ

ਹੁਸ਼ਿਆਰਪੁਰ , 20 ਅਕਤੂਬਰ (ਬਲਜਿੰਦਰ ਪਾਲ ਸਿੰਘ , ਸਤਵੰਤ ਸਿੰਘ ਥਿਆੜਾ)-ਚੱਕੋਵਾਲ ਬ੍ਰਾਮਣਾ, ਹੁਸ਼ਿਆਰਪੁਰ ਵਿਖੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਪਿਓ ਤੇ ਪੁੱਤ ਦੀ ਹੱਤਿਆ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਸ਼ਮੀਰੀ ਲਾਲ ਵਾਸੀ ਤਲਵੰਡੀ ਅਰਾਈਆਂ ਆਪਣੇ ਪਰਿਵਾਰ ਨਾਲ ਆਪਣੇ ਨਵਜੰਮੇ ਪੋਤਰੇ ਨੂੰ ਦੇਖਣ ਲਈ ਚੱਕੋਵਾਲ ਹਸਪਤਾਲ ਨੂੰ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲਾਂ ਉਤੇ ਆਏ ਵਿਅਕਤੀਆਂ ਉਨ੍ਹਾਂ ਉਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਸ਼ਮੀਰੀ ਲਾਲ ਤੇ ਉਸ ਦੇ ਪੁੱਤਰ ਅਮਰਜੀਤ ਲਾਲ ਦੀ ਮੌਤ ਹੋ ਗਈ। ਖ਼ਬਰ ਮਿਲਦਿਆਂ ਹੀ ਪੁਲਿਸ ਥਾਣਾ ਬੁਲੋਵਾਲ ਦੀ ਪੁਲਿਸ ਮੌਕੇ ਉਤੇ ਪਹੁੰਚੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ