JALANDHAR WEATHER

ਸ਼ਿਲਪਾ ਸ਼ੈੱਟੀ ਨੇ ਸੁਨੀਤਾ ਕਪੂਰ ਦੇ ਘਰ ਆਯੋਜਿਤ ਕਰਵਾ ਚੌਥ ਪੂਜਾ ਸਮਾਗਮ 'ਚ ਲਿਆ ਹਿੱਸਾ

ਮੁੰਬਈ (ਮਹਾਰਾਸ਼ਟਰ), 20 ਅਕਤੂਬਰ (ਏਐਨਆਈ): ਬਾਲੀਵੁੱਡ ਸਟਾਰ ਸ਼ਿਲਪਾ ਸ਼ੈੱਟੀ ਆਪਣੀ ਗਰਲ ਗੈਂਗ ਨਾਲ ਸੁਨੀਤਾ ਕਪੂਰ ਦੇ ਘਰ ਸਾਲਾਨਾ ਕਰਵਾ ਚੌਥ ਸਮਾਰੋਹ ਵਿਚ ਸ਼ਾਮਿਲ ਹੋਈ। ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ, ਸ਼ਿਲਪਾ ਨੇ ਇਕ ਵੀਡੀਓ ਪਾਇਆ ਜਿਸ ਵਿਚ ਮੀਰਾ ਕਪੂਰ, ਰੀਮਾ ਜੈਨ ਅਤੇ ਅੰਤਰਾ ਮਾਰਵਾਹ ਸਮੇਤ ਔਰਤਾਂ ਕਰਵਾ ਚੌਥ ਦੀ ਪੂਜਾ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਸ਼ਿਲਪਾ ਇਸ ਮੌਕੇ 'ਤੇ ਸ਼ਾਨਦਾਰ ਲਾਲ ਸਾੜੀ ਪਹਿਨੀ ਨਜ਼ਰ ਆਈ । ਕਰਵਾ ਚੌਥ ਸਮਾਰੋਹ 'ਚ ਨੀਲਮ ਕੋਠਾਰੀ ਸੋਨੀ, ਮਹੀਪ ਕਪੂਰ, ਭਾਵਨਾ ਪਾਂਡੇ, ਰਵੀਨਾ ਟੰਡਨ ਅਤੇ ਗੀਤਾ ਬਸਰਾ ਵੀ ਮੌਜੂਦ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ