JALANDHAR WEATHER

ਕਿਸਾਨ ਭਵਨ ਵਿਖੇ ਚੱਲ ਰਿਹਾ ਧਰਨਾ ਹੋਇਆ ਖਤਮ, ਸੀ.ਐਮ. ਨੇ 2 ਦਿਨਾਂ ਦਾ ਸਮਾਂ ਮੰਗਿਆ

ਚੰਡੀਗੜ੍ਹ, 19 ਅਕਤੂਬਰ (ਸੰਦੀਪ)-ਅੱਜ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਨੇ ਸਾਡੇ ਕੋਲੋਂ ਦੋ ਦਿਨ ਦਾ ਸਮਾਂ ਮੰਗਿਆ ਹੈ ਤੇ ਮੰਡੀਆਂ ਵਿਚ ਲਿਫਟਿੰਗ ਤੇ ਖਰੀਦ ਰੈਗੂਲਰ ਸ਼ੁਰੂ ਕਰਨ ਦਾ, ਅਸੀਂ ਫੈਸਲਾ ਕੀਤਾ ਹੈ ਕਿ ਚਾਰ ਦਿਨ ਦਿਆਂਗੇ ਚਾਰ ਦਿਨ ਤੋਂ ਬਾਅਦ ਜੇ ਫਿਰ ਵੀ ਇਹੀ ਹਾਲ ਮੰਡੀਆਂ ਦਾ ਰਿਹਾ ਤਾਂ 24 ਤਰੀਕ ਨੂੰ ਜਿਹੜਾ 5ਵਾਂ ਦਿਨ ਹੈ। ਅਸੀਂ ਮਜਬੂਰੀਵਸ ਕੋਈ ਐਕਸ਼ਨ ਲਵਾਂਗੇ। ਫਿਲਹਾਲ ਕਿਸਾਨ ਭਵਨ ਵਿਖੇ ਚੱਲ ਰਿਹਾ ਧਰਨਾ ਖਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ ਤੇ ਉਨ੍ਹਾਂ ਨੇ ਸਾਡੇ ਕੋਲੋਂ ਦੋ ਦਿਨ ਦਾ ਸਮਾਂ ਮੰਗਿਆ ਹੈ, ਮੰਡੀਆਂ ਵਿਚ ਲਿਫਟਿੰਗ ਤੇ ਖਰੀਦ ਰੈਗੂਲਰ ਸ਼ੁਰੂ ਕਰਨ ਲਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ