ਪਿੰਡ ਕੈਂਬੋਵਾਲ 'ਚੋਂ ਦਰਸ਼ਨ ਸਿੰਘ ਜੱਸੇਕਾ 12 ਵੋਟਾਂ ਨਾਲ ਰਹੇ ਜੇਤੂ
ਲੌਂਗੋਵਾਲ (ਸੰਗਰੂਰ), 15 ਅਕਤੂਬਰ (ਸ, ਸ, ਖੰਨਾ, ਵਿਨੋਦ)-ਅੱਜ ਪੰਜਾਬ ਅੰਦਰ ਹੋਈਆਂ ਪੰਚਾਇਤੀ ਚੋਣਾਂ ਦੇ ਜਿਥੇ ਚੋਣ ਨਤੀਜੇ ਸਾਹਮਣੇ ਆ ਰਹੇ ਹਨ, ਉਥੇ ਹੀ ਹਲਕਾ ਸੁਨਾਮ ਵਿਚ ਪੈਂਦੇ ਪਿੰਡ ਕੈਂਬੋਵਾਲ ਵਿਚ ਸਰਪੰਚ ਦੇ ਉਮੀਦਵਾਰ ਰਣਵੀਰ ਸਿੰਘ ਜੱਸੇਕਾ ਤੋਂ ਦਰਸ਼ਨ ਸਿੰਘ ਜੱਸੇਕਾ 12 ਵੋਟਾਂ ਨਾਲ ਜੇਤੂ ਰਹੇ।