JALANDHAR WEATHER

ਅਕਾਲੀ ਦਲ ਦੀ ਪਰਵਿੰਦਰ ਕੌਰ ਬਣੀ ਸਤੀਪੁਰਾ ਦੀ ਸਰਪੰਚ

ਲੌਂਗੋਵਾਲ, 15 ਅਕਤੂਬਰ (ਵਿਨੋਦ ਸ਼ਰਮਾ, ਸ. ਖੰਨਾ) - ਆਪ ਸਰਕਾਰ ਦੀ ਇਕਤਰਫਾ ਧੱਕੇਸ਼ਾਹੀ ਦੇ ਬਾਵਜੂਦ ਪਿੰਡ ਸਤੀਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਦੋ ਦਹਾਕਿਆਂ ਤੋਂ ਪਿੰਡ ਦੀ ਸਰਪੰਚੀ ਉਤੇ ਕਾਬਜ਼ ਸੁਖਵਿੰਦਰ ਸਿੰਘ ਚਹਿਲ ਦੇ ਸਮਰਥਨ ਵਾਲੀ ਸਰਪੰਚੀ ਦੀ ਉਮੀਦਵਾਰ ਪਰਵਿੰਦਰ ਕੌਰ ਚੋਣ ਜਿੱਤਣ ਵਿਚ ਕਾਮਯਾਬ ਰਹੀ ਹੈ। ਇਲਾਕੇ ਦੀ ਹੌਟ ਸੀਟ ਮੰਨੀ ਜਾਂਦੀ ਪਿੰਡ ਸਤੀਪੁਰਾ ਤੋਂ ਲੰਮੇ ਸਮੇਂ ਸਮੇਂ ਤੋਂ ਕਾਮਯਾਬ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਨੂੰ ਸਰਪੰਚੀ ਤੋਂ ਲਾਂਭੇ ਕਰਨ ਲਈ ਸਰਕਾਰ ਨੇ ਇਸ ਵਾਰ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਰਨਲ ਵੋਟਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਐੱਸ. ਸੀ. ਔਰਤ ਲਈ ਰਿਜ਼ਰਵ ਕਰ ਦਿੱਤਾ ਸੀ। ਪ੍ਰੰਤੂ ਸੁਖਵਿੰਦਰ ਸਿੰਘ ਚਹਿਲ ਨੇ ਐਨ ਮੌਕੇ ਤੇ ਨਾ ਸਿਰਫ ਆਪਣਾ ਉਮੀਦਵਾਰ ਖੜਾ ਕੀਤਾ ਸਗੋਂ ਉਸ ਨੂੰ ਜਿਤਾਉਣ ਵਿਚ ਵੀ ਕਾਮਯਾਬ ਰਿਹਾ। ਪਰਵਿੰਦਰ ਕੌਰ ਦੇ ਸਰਪੰਚ ਜਿੱਤਣ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਹਲਕਾ ਇੰਚਾਰਜ਼ ਰਾਜਿੰਦਰ ਦੀਪਾ, ਜਸਵੀਰ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਰਣਜੀਤ ਸਿੰਘ ਕੂਕਾ, ਪੂਰਨ ਸਿੰਘ ਦੁੱਲਟ, ਜਥੇ. ਉਦੇ ਸਿੰਘ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ ਅਤੇ ਹੋਰਨਾਂ ਅਕਾਲੀ ਵਰਕਰਾਂ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ