JALANDHAR WEATHER

ਪਿੰਡ ਖੇੜਾ ਤੋਂ ਸਰਪੰਚ ਬਣੇ ਰਜਿੰਦਰ ਸਿੰਘ

ਮਾਛੀਵਾੜਾ ਸਾਹਿਬ (ਲੁਧਿਆਣਾ), 15 ਅਕਤੂਬਰ (ਜੀ. ਐੱਸ. ਚੌਹਾਨ)-ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਖੇੜਾ ਦੇ ਵਾਸੀਆਂ 'ਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਇਸ ਪਿੰਡ ਵਿਚ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਰਜਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਸੀ ਪਰ ਉਸਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਵੀਰ ਸਿੰਘ ਖੇੜਾ ਵਲੋਂ ਪੰਚਾਇਤੀ ਚੋਣ ਲੜਨ ਲਈ ਕਾਗਜ਼ ਭਰੇ ਗਏ ਸਨ, ਜਿਸ ਨੂੰ ਲੈ ਕੇ ਪੰਚਾਇਤੀ ਚੋਣ ਦੰਗਲ ਵਿਚ ਰਜਿੰਦਰ ਸਿੰਘ ਅਤੇ ਗੁਰਵੀਰ ਸਿੰਘ ਖੇੜਾ ਨੂੰ ਇਕ-ਦੂਜੇ ਦੇ ਮੁਕਾਬਲੇ ਸਰਪੰਚੀ ਦੀ ਚੋਣ ਲੜਨੀ ਪਈ, ਜਿਸ ਦੌਰਾਨ ਕੁੱਲ 218 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਰਜਿੰਦਰ ਸਿੰਘ ਨੂੰ 109 ਅਤੇ ਗੁਰਵੀਰ ਸਿੰਘ ਨੂੰ 102 ਵੋਟਾਂ ਮਿਲੀਆਂ। ਦੋਵਾਂ ਉਮੀਦਵਾਰਾਂ ਦੇ ਇਸ ਫਸਵੇਂ ਮੁਕਾਬਲੇ ਦੌਰਾਨ ਰਜਿੰਦਰ ਸਿੰਘ ਨੇ ਗੁਰਵੀਰ ਸਿੰਘ ਖੇੜਾ ਨੂੰ 7 ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ