ਮਲੌਦ ਇਲਾਕੇ ਚ ਵੋਟਾਂ ਪਾਉਣ ਦੌਰਾਨ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਰੱਖੀ ਜਾ ਰਹੀ ਹੈ ਕਾਇਮ
ਮਲੌਦ, 15 ਅਕਤੂਬਰ (ਸਹਾਰਨ ਮਾਜਰਾ) - ਸਰਕਲ ਮਲੌਦ ਦੇ ਪਿੰਡਾਂ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਹੁਤ ਉਤਸ਼ਾਹ ਨਾਲ ਵੋਟਰ ਪਾ ਰਹੇ ਹਨ। ਵੋਟਾਂ ਪਾਉਣ ਦੌਰਾਨ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾ ਰਹੀ ਹੈ। ਪਿੰਡ ਸਹਾਰਨ ਮਾਜਰਾ ਤੋਂ ਸਰਪੰਚੀ ਦੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਨੇ ਆਪਣੀ ਵੋਟ ਪਾਉਣ ਉਪਰੰਤ ਖੁਸ਼ੀ ਸਾਂਝੀ ਕਰਦੇ ਹੋਏ ਅਪੀਲ ਕੀਤੀ ਕਿ ਮਿਲ ਜੁਲ ਕੇ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ।