ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
ਨਵੀਂ ਦਿੱਲੀ, 15 ਸਤੰਬਰ - ਤਿਲਕ ਨਗਰ 'ਚ ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਡੀ.ਸੀ.ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ 14 ਨਿਪਾਲੀ ਅਤੇ 2 ਭਾਰਤੀ ਪਾਸਪੋਰਟ ਜਿਨ੍ਹਾਂ ਦੇ ਜਾਅਲੀ ਵੀਜ਼ਾ ਹਨ, ਬਰਾਮਦ ਕੀਤੇ ਗਏ ਹਨ। ਜਾਅਲੀ ਵੀਜ਼ਿਆਂ ਲਈ ਵਰਤਿਆ ਜਾਣ ਵਾਲਾ ਸਾਜ਼ੋ-ਸਾਮਾਨ ਵੀ ਜ਼ਬਤ ਕੀਤਾ ਗਿਆ ਹੈ, ਜਿਸ ਵਿਚ ਸਟੈਂਪ ਅਤੇ ਵਾਟਰਮਾਰਕ ਸਮੱਗਰੀ ਸ਼ਾਮਿਲ ਹੈ। ਜਾਂਚ ਚੱਲ ਰਹੀ ਹੈ।