ਹਿਮਾਚਲ ਐਕਸਪ੍ਰੈਸ ਦਾ ਇੰਜਨ ਫੇਲ੍ਹ ਹੋਣ ਨਾਲ ਯਾਤਰੀ ਹੋਏ ਖੱਜਲ ਖੁਆਰ
ਬਸੀ ਪਠਾਣਾਂ, 15 ਸਤੰਬਰ (ਰਵਿੰਦਰ ਮੌਦਗਿਲ) - ਬਸੀ ਪਠਾਣਾਂ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ 5 ਵਜੇ ਪੰਹੁਚੀ ਹਿਮਾਚਲ/ਰੁਚਣੀ ਐਕਸਪ੍ਰੈਸ ਦਾ ਇੰਜਨ ਫੇਲ੍ਹ ਹੋਣ ਕਾਰਨ ਯਾਤਰੀਆਂ ਨੂੰ ਘੰਟਿਆਂ ਬੱਧੀ ਖੱਜਲ ਖੁਆਰ ਹੋਣ ਦੀ ਸੂਚਨਾ ਹੈ। ਬਾਅਦ ਵਿਚ ਦੂਜਾ ਇੰਜਨ ਮੰਗਵਾ ਕੇ ਰੇਲ ਨੂੰ ਰਵਾਨਾ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੇ ਜਿਥੇ ਰੇਲ ਵਿਭਾਗ ਦੇ ਪ੍ਰਬੰਧਾਂ ਤੇ ਸਵਾਲ ਖੜ੍ਹੇ ਕੀਤੇ, ਉਥੇ ਰੇਲ ਵਿਭਾਗ ਦੇ ਸਥਾਨਕ ਅਧਿਕਾਰੀ ਸੰਤੋਸ਼ਜਨਕ ਜਵਾਬ ਦੇਣ ਵਿਚ ਨਾਕਾਮ ਰਹੇ।