ਸਮਾਲਸਰ ਦੇ ਕਵੀਸ਼ਰੀ ਜਥੇ ਦੇ ਆਗੂ ਮੱਖਣ ਸਿੰਘ ਮੁਸਾਫ਼ਿਰ ਦੇ ਘਰ ਐਨ.ਆਈ.ਏ. ਦੀ ਛਾਪੇਮਾਰੀ
ਸਮਾਲਸਰ/ਠੱਠੀ ਭਾਈ, 13 ਸਤੰਬਰ (ਗੁਰਜੰਟ ਕਲਸੀ ਲੰਡੇ/ਜਗਰੂਪ ਸਿੰਘ ਮਠਾੜੂ) - ਗਰਮ ਕਵੀਸ਼ਰੀ ਗਾਉਣ ਲਈ ਜਾਣੇ ਜਾਂਦੇ ਕਸਬਾ ਸਮਾਲਸਰ ਦੇ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਅੱਜ ਲਗਭਗ ਸਵੇਰੇ 6 ਵਜੇ ਤੋਂ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ ਕਰਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਵੀਸ਼ਰ ਮੱਖਣ ਸਿੰਘ ਘਰ ਵਿਚ ਮੌਜੂਦ ਨਹੀਂ ਮਿਲੇ। ਮੋਹਾਲੀ ਤੋਂ ਸਵੇਰੇ ਕਰੀਬ 6 ਵਜੇ ਆਈ ਐਨ.ਆਈ.ਏ. ਦੀ ਟੀਮ ਵਲੋਂ ਮੱਖਣ ਸਿੰਘ ਮੁਸਾਫ਼ਿਰ ਦੇ ਘਰ ਅੰਦਰ 9 ਵਜੇ ਤੱਕ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਉਕਤ ਟੀਮ ਘਰ ਅੰਦਰ ਮੌਜੂਦ ਸੀ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਕਿ ਇਹ ਛਾਪੇਮਾਰੀ ਕਿਸ ਸੰਬੰਧ ਵਿਚ ਹੈ।