ਅਰਥਸ਼ਾਸਤਰ ਵਿਚ ਤਿੰਨ ਵਿਅਕਤੀਆਂ ਨੂੰ ਨੋਬਲ ਪੁਰਸਕਾਰ
ਸਟਾਕਹੋਮ, 14 ਅਕਤੂਬਰ- ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਆਰਥਿਕ ਖੇਤਰ ਵਿਚ ਯੋਗਦਾਨ ਲਈ 2024 ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਆਰਥਿਕ ਵਿਗਿਆਨ ਦੇ ਖ਼ੇਤਰ ਵਿਚ ਅਲਫਰੇਡ ਨੋਬਲ ਦੀ ਯਾਦ ਵਿਚ ਸਵੈਰੀਗੇਸ ਰਿਕਸਬੈਂਕ ਪੁਰਸਕਾਰ ਡੇਰੋਨ ਏਸਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ. ਰੌਬਿਨਸਨ ਨੂੰ ਦਿੱਤਾ ਗਿਆ। ਜੇਤੂਆਂ ਨੂੰ ਸੰਸਥਾਵਾਂ ਕਿਵੇਂ ਬਣ ਦੀਆਂ ਹਨ ਅਤੇ ਉਹ ਖੁਸ਼ਹਾਲੀ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ, ’ਤੇ ਅਧਿਐਨ ਲਈ ਦਿੱਤਾ ਗਿਆ ਹੈ।