ਊਧਵ ਠਾਕਰੇ ਦੀ ਸਿਹਤ ਹੈ ਪੂਰੀ ਤਰ੍ਹਾਂ ਠੀਕ- ਆਦਿੱਤਿਆ ਠਾਕਰੇ
ਮਹਾਰਾਸ਼ਟਰ, 14 ਅਕਤੂਬਰ- ਸ਼ਿਵ ਸੈਨਾ ਦੇ ਨੇਤਾ ਅਤੇ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ, ਊਧਵ ਠਾਕਰੇ ਜੀ ਨੇ ਸਰ ਐਚ.ਐਨ. ਰਿਲਾਇੰਸ ਹਸਪਤਾਲ ਵਿਚ ਆਪਣੀ ਇਕ ਪੂਰਵ-ਯੋਜਨਾਬੱਧ ਵਿਸਤ੍ਰਿਤ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਤੁਹਾਡੀਆਂ ਸ਼ੁਭਕਾਮਨਾਵਾਂ ਦੇ ਨਾਲ, ਸਭ ਠੀਕ ਹੈ, ਅਤੇ ਉਹ ਕੰਮ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।