ਸੀਵਰੇਜ ਸਮੱਸਿਆ ਤੋਂ ਦੁਖੀ ਵਾਰਡ ਦੇ ਲੋਕਾਂ ਨੇ ‘ਆਪ’ ਦੇ ਬਾਈਕਾਟ ਦਾ ਲਗਾਇਆ ਬੈਨਰ
ਰਾਮਾਂ ਮੰਡੀ, (ਮਾਨਸਾ), 14 ਅਕਤੂਬਰ (ਤਰਸੇਮ ਸਿੰਗਲਾ)-ਪਿਛਲੇ ਕਰੀਬ 5 ਸਾਲ ਤੋਂ ਵਾਰਡ ਨੰਬਰ 2, ਗਲੀ ਨੰਬਰ 18 ਵਿਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਵਾਰਡ ਦੇ ਲੋਕਾਂ ਨੇ ਨਗਰ ਕੌਂਸਲ ਵਿਚ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਵਾਰਡ ਵਿਚ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਬੈਨਰ ਲਗਾ ਕੇ ਧਰਨਾ ਦੇ ਦਿੱਤਾ। ਇਸ ਦੌਰਾਨ ਲੋਕਾਂ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਵਾਰਡ ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਉਨ੍ਹਾਂ ਦਾ ਘਰਾਂ ਵਿਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਹੁਣ ਕਿਹੜਾ ਬਦਲਾਅ ਦੇਖਣਾ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਡ ਵਿਚ ਆਪ ਦਾ ਕੋਈ ਵੀ ਲੀਡਰ ਅੱਜ ਤੋਂ ਬਾਅਦ ਵੋਟਾਂ ਮੰਗਣ ਨਾ ਆਵੇ।