ਜੰਮੂ ਕਸ਼ਮੀਰ: ਭਾਰਤੀ ਫ਼ੌਜ ਨੇ ਢੇਰ ਕੀਤੇ ਦੋ ਅੱਤਵਾਦੀ
ਸ੍ਰੀਨਗਰ, 11 ਸਤੰਬਰ- ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਈਜ਼ਿੰਗ ਸਟਾਰ ਕੋਰ ਦੇ ਜਵਾਨਾਂ ਵਲੋਂ ਕਠੂਆ ਦੇ ਖੰਡਾਰਾ ਵਿਖੇ ਚੱਲ ਰਹੇ ਅਭਿਆਨ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਅਜੇ ਜਾਰੀ ਹੈ।