ਮਲਿਆਲਮ ਅਦਾਕਾਰਾ ਕਵੀਯੂਰ ਪੋਨੰਮਾ ਦਾ 79 ਸਾਲ ਦੀ ਉਮਰ ਵਿਚ ਦਿਹਾਂਤ
ਤਿਰੂਵਨੰਤਪੁਰਮ (ਕੇਰਲਾ), 20 ਸਤੰਬਰ (ਏਐਨਆਈ): ਮਲਿਆਲਮ ਦੀ ਦਿੱਗਜ ਅਦਾਕਾਰਾ ਕਵੀਯੂਰ ਪੋਨੰਮਾ ਦਾ ਉਮਰ-ਸੰਬੰਧਿਤ ਬਿਮਾਰੀਆਂ ਦੇ ਇਲਾਜ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕੋਚੀ ਦੇ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ,ਉਹ 79 ਸਾਲ ਦੇ ਸਨ। ਉਹ ਕਈ ਮਹੀਨਿਆਂ ਤੋਂ ਉਮਰ ਸੰਬੰਧੀ ਬੀਮਾਰੀਆਂ ਕਾਰਨ ਹਸਪਤਾਲ 'ਚ ਭਰਤੀ ਸੀ।
ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਵੀਯੂਰ ਪੋਨੰਮਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਕਵੀਯੂਰ ਪੋਨੰਮਾ ਦੇ ਦਿਹਾਂਤ 'ਤੇ ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ, ਜਿਨ੍ਹਾਂ ਨੇ ਇਕ ਮਾਂ ਦੇ ਰੂਪ ਵਿਚ ਆਪਣੀਆਂ ਭੂਮਿਕਾਵਾਂ ਰਾਹੀਂ ਮਲਿਆਲੀ ਲੋਕਾਂ ਦਾ ਦਿਲ ਜਿੱਤਿਆ।
ਉਨ੍ਹਾਂ ਦਾ ਲੰਮਾ ਕਲਾਤਮਕ ਕਰੀਅਰ ਸਿਰਫ਼ ਸਿਨੇਮਾ ਤੱਕ ਹੀ ਸੀਮਤ ਨਹੀਂ ਸੀ, ਸਗੋਂ ਥੀਏਟਰ ਅਤੇ ਟੈਲੀਵਿਜ਼ਨ ਤੱਕ ਵੀ ਸੀ ।