ਮੱਥਾ ਟੇਕਣ ਆਏ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ ’ਤੇ ਕੀਤਾ ਅਗਵਾਹ
ਭਿੱਖੀਵਿੰਡ, 16 ਸਤੰਬਰ (ਬੋਬੀ)- ਜੀਰਾ ਨੇੜਲੀ ਇਕ ਬਸਤੀ ’ਚੋਂ ਸੰਗਰਾਂਦ ਦੇ ਸ਼ੁਭ ਦਿਹਾੜੇ ’ਤੇ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣ ਆਏ ਚਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਪਿੰਡ ਸਾਂਧਰਾ ਥਾਣਾ ਭਿੱਖੀਵਿੰਡ ਦੇ ਨਜ਼ਦੀਕ ਗੱਡੀ ਘੇਰ ਕੇ ਗੱਡੀ ’ਤੇ ਹਮਲਾ ਕਰਕੇ ਪਿਸਤੌਲ ਦੀ ਨੋਕ ’ਤੇ ਅਗਵਾਹ ਕਰ ਲਿਆ ਗਿਆ। ਇਸ ਸੰਬੰਧੀ ਨੌਜਵਾਨ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਮੱਥਾ ਟੇਕ ਕੇ ਵਾਪਸ ਭਿੱਖੀਵਿੰਡ ਤੋਂ ਹਰੀਕੇ ਨੂੰ ਜਾ ਰਹੇ ਸੀ ਤਾਂ ਪਿੰਡ ਸਾਂਧਰਾ ਦੇ ਨਜ਼ਦੀਕ ਤਿੰਨ ਗੱਡੀਆਂ ਨੇ ਸਾਨੂੰ ਘੇਰ ਲਿਆ ਅਤੇ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੀ ਭੰਨ ਤੋੜ ਕਰਕੇ ਪਿਸਤੌਲ ਦੀ ਨੋਕ ’ਤੇ ਮੇਵਾ ਸਿੰਘ ਨੂੰ ਅਗਵਾਹ ਕਰਕੇ ਲੈ ਗਏ ਅਤੇ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਮੇਵਾ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੋਲੀਆਂ ਮਾਰ ਕੇ ਰਸਤੇ ਵਿਚ ਸੁੱਟ ਗਏ ਹਨ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।