JALANDHAR WEATHER

ਕੁੜੀਆਂ ਦੀ ਇੱਜ਼ਤ ਲਈ ਧਰਨੇ 'ਤੇ ਨਹੀਂ ਬੈਠੇ ਹਨ ਬਜਰੰਗ ਪੂਨੀਆ ਜਾਂ ਵਿਨੇਸ਼ ਫੋਗਾਟ - ਬ੍ਰਿਜ ਭੂਸ਼ਣ ਸ਼ਰਨ ਸਿੰਘ

 ਨਵੀਂ ਦਿੱਲੀ, 7 ਸਤੰਬਰ - ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਕਹਿੰਦੇ ਹਨ, ''18 ਜਨਵਰੀ 2023 ਨੂੰ ਜੰਤਰ-ਮੰਤਰ 'ਤੇ ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ ਸੀ, ਮੈਂ ਕਿਹਾ ਸੀ ਕਿ ਇਹ ਖਿਡਾਰੀਆਂ ਦਾ ਅੰਦੋਲਨ ਨਹੀਂ ਹੈ, ਇਸ ਦੇ ਪਿੱਛੇ ਕਾਂਗਰਸ ਦਾ ਹੱਥ ਹੈ। ਖ਼ਾਸ ਤੌਰ 'ਤੇ ਭੁਪਿੰਦਰ ਹੁੱਡਾ, ਦੀਪੇਂਦਰ ਹੁੱਡਾ, ਪ੍ਰਿਅੰਕਾ, ਰਾਹੁਲ, ਇਹ ਕਾਂਗਰਸ ਦਾ ਅੰਦੋਲਨ ਹੈ ਅਤੇ ਅੱਜ ਇਹ ਗੱਲ ਸੱਚ ਸਾਬਤ ਹੋ ਗਈ ਹੈ, ਸਾਡੇ ਵਿਰੁੱਧ ਜੋ ਸਾਜ਼ਿਸ਼ ਰਚੀ ਗਈ ਸੀ, ਉਸ ਵਿੱਚ ਭੁਪਿੰਦਰ ਹੁੱਡਾ ਮੋਹਰੀ ਸੀ। ਮੈਂ ਹਰਿਆਣਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭੁਪਿੰਦਰ ਹੁੱਡਾ, ਦੀਪੇਂਦਰ ਹੁੱਡਾ, ਬਜਰੰਗ ਜਾਂ ਵਿਨੇਸ਼, ਉਹ ਕੁੜੀਆਂ ਦੀ ਇੱਜ਼ਤ ਲਈ (ਵਿਰੋਧ 'ਤੇ) ਨਹੀਂ ਬੈਠੇ ਹਨ, ਉਨ੍ਹਾਂ ਕਾਰਨ ਹਰਿਆਣਾ ਦੀਆਂ ਲੜਕੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਜਿੰਮੇਵਾਰ ਭੁਪਿੰਦਰ ਹੁੱਡਾ ਅਤੇ ਦੀਪੇਂਦਰ ਹੁੱਡਾ ਅਤੇ ਇਹ ਪ੍ਰਦਰਸ਼ਨਕਾਰੀ ਉਸ ਦਿਨ ਕੀ ਜਵਾਬ ਦੇਣਗੇ ਜਦੋਂ ਇਹ ਸਾਬਤ ਹੋ ਜਾਵੇਗਾ ਕਿ ਜਿਸ ਦਿਨ ਇਹ ਇਲਜ਼ਾਮ ਲਗਾਏ ਜਾ ਰਹੇ ਹਨ, ਉਸ ਦਿਨ ਮੈਂ ਦਿੱਲੀ ਵਿਚ ਮੌਜੂਦ ਨਹੀਂ ਸੀ। ਧੀਆਂ ਨੂੰ ਰਾਜਨੀਤੀ ਲਈ ਵਰਤਿਆ, ਧੀਆਂ ਨੂੰ ਬਦਨਾਮ ਕੀਤਾ। ਉਹ ਧੀਆਂ ਦੀ ਇੱਜ਼ਤ ਲਈ ਨਹੀਂ ਲੜ ਰਹੇ ਸਨ, ਰਾਜਨੀਤੀ ਲਈ ਲੜ ਰਹੇ ਸਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ