JALANDHAR WEATHER

ਕੌਣ ਹੋਵੇਗਾ ਮੁੱਖ ਮੰਤਰੀ ਪਾਰਟੀ ਕਰੇਗੀ ਫ਼ੈਸਲਾ- ਅਨਿਲ ਵਿੱਜ

ਅੰਬਾਲਾ, 5 ਅਕਤੂਬਰ- ਅੰਬਾਲਾ ਛਾਉਣੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ’ਚ ਭਾਜਪਾ ਆਪਣੀ ਸਰਕਾਰ ਬਣਾਏਗੀ। ਮੁੱਖ ਮੰਤਰੀ ਦਾ ਫ਼ੈਸਲਾ ਪਾਰਟੀ ਕਰੇਗੀ, ਜੇਕਰ ਪਾਰਟੀ ਮੈਨੂੰ ਚਾਹੁੰਦੀ ਹੈ ਤਾਂ ਸਾਡੀ ਅਗਲੀ ਮੀਟਿੰਗ ਮੁੱਖ ਮੰਤਰੀ ਨਿਵਾਸ ’ਤੇ ਹੋਵੇਗੀ। ਮੈਂ ਪਾਰਟੀ ਵਿਚ ਸਭ ਤੋਂ ਸੀਨੀਅਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅੰਬਾਲਾ ਦੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ, ਉਹ ਇੱਥੇ ਗੁੰਡਾਗਰਦੀ ਵਾਪਸ ਨਹੀਂ ਚਾਹੁੰਦੇ ਤੇ ਸ਼ਾਂਤੀ ਦਾ ਅਰਥ ਹੈ ਕਮਲ ਦਾ ਪ੍ਰਤੀਕ। ਕੁਮਾਰੀ ਸ਼ੈਲਜਾ ਬਾਰੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ’ਚ ਘੁਟਣ ਮਹਿਸੂਸ ਕਰ ਰਹੀ ਹੈ, ਪਾਰਟੀ ’ਚ ਉਨ੍ਹਾਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ