JALANDHAR WEATHER

ਜ਼ਿਆਦਾ ਤੋਂ ਜ਼ਿਆਦਾ ਵੋਟ ਪਾ ਕੇ ਹਰਿਆਣਾ ਵਿਚ ਬਣਾਓ ਕਾਂਗਰਸ ਦੀ ਸਰਕਾਰ- ਬਜਰੰਗ ਪੂਨੀਆ

ਝੱਜਰ, (ਹਰਿਆਣਾ), 5 ਅਕਤੂਬਰ- ਕਾਂਗਰਸ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ ਨੇ ਝੱਜਰ ਦੇ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਪਤਨੀ ਸੰਗੀਤਾ ਫੋਗਾਟ ਨਾਲ ਵੋਟ ਪਾਈ। ਆਪਣੀ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿਚ ਰੁਜ਼ਗਾਰ ਦੀ ਕਮੀ ਹੈ। 2005-14 ਤੱਕ ਜੋ ਸਰਕਾਰ ਰਹੀ, ਉਸ ਵਿਚ ਸਮਾਜ ਦੇ ਹਰ ਵਰਗ ਦਾ ਵਿਕਾਸ ਹੋਇਆ। ਪਿਛਲੇ 10 ਸਾਲਾਂ ਵਿਚ ਖਿਡਾਰੀ ਹੋਣ, ਕਿਸਾਨ ਹੋਣ, ਜਵਾਨ ਹੋਣ, ਜਿਨ੍ਹਾਂ ਨੇ ਵੀ ਆਵਾਜ਼ ਚੁੱਕੀ, ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਲਈ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਉਣੀ ਚਾਹੀਦੀ ਹੈ ਤੇ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਾਉਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ