JALANDHAR WEATHER

ਰਾਜ ਦੇ ਵਿਕਾਸ ਤੇ ਕਲਿਆਣ ਲਈ ਵੱਡੀ ਗਿਣਤੀ ਵਿਚ ਪਾਓ ਵੋਟ- ਬਬੀਤਾ ਫੋਗਾਟ

ਚਰਖੀ ਦਾਦਰੀ, (ਹਰਿਆਣਾ), 5 ਅਕਤੂਬਰ- ਪਹਿਲਵਾਨ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਹਰਿਆਣਾ ਚੋਣਾਂ ਲਈ ਆਪਣੀ ਵੋਟ ਪਾਈ। ਇਸ ਤੋਂ ਬਾਅਦ ਬਬੀਤਾ ਫੋਗਾਟ ਨੇ ਕਿਹਾ ਕਿ ਰਾਜ ਦੇ ਕਲਿਆਣ ਅਤੇ ਵਿਕਾਸ ਲਈ, ਮੈਂ ਸਾਰਿਆਂ ਨੂੰ ਬਾਹਰ ਆਉਣ ਅਤੇ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕਰਾਂਗੀ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਨਾਗਰਿਕ ਵਜੋਂ ਇਹ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਵਿਨੇਸ਼ ਫੋਗਾਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਨਿੱਜੀ ਫੈਸਲਾ ਹੈ ਕਿ ਉਹ ਕਿਸ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਅਤੇ ਮੈਂ ਉਸ (ਵਿਨੇਸ਼ ਫੋਗਾਟ) ਦੇ ਫੈਸਲੇ ਦਾ ਸਨਮਾਨ ਕਰਦੀ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ