JALANDHAR WEATHER

ਵਾਇਰਲ ਵੀਡੀਓ ਤੋਂ ਬਾਅਦ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਬੇਟੇ ਨੂੰ ਲੱਗਾ ਜ਼ੁਰਮਾਨਾ

ਜੈਪੁਰ, 5 ਅਕਤੂਬਰ- ਰਾਜਸਥਾਨ ਦੇ ਟਰਾਂਸਪੋਰਟ ਵਿਭਾਗ ਨੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਦੇ ਬੇਟੇ ’ਤੇ ਅਣਅਧਿਕਾਰਤ ਸੋਧਾਂ ਅਤੇ ਹੋਰ ਉਲੰਘਣਾਵਾਂ ਦੇ ਨਾਲ ਵਾਹਨ ਚਲਾਉਣ ਲਈ 7,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ, ਜਿਸ ਸੰਬੰਧੀ ਇਕ ਵੀਡੀਓ ਵਾਇਰਲ ਹੋਈ ਸੀ। ਪਿਛਲੇ ਹਫ਼ਤੇ ਜੈਪੁਰ ਦੇ ਅੰਬਰ ਰੋਡ ’ਤੇ ਫਿਲਮਾਏ ਗਏ ਇਸ ਵੀਡੀਓ ’ਚ ਬੈਰਵਾ ਦੇ ਬੇਟੇ ਨੂੰ ਗੱਡੀ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਕਲਿੱਪ ਵਿਚ ਰਾਜਸਥਾਨ ਸਰਕਾਰ ਦੀ ਇਕ ਗੱਡੀ ਵੀ ਸੀ, ਜਿਸ ਦੇ ਪਿਛੇ ਪੁਲਿਸ ਦੀ ਬੱਤੀ ਲੱਗੀ ਹੋਈ ਸੀ। ਉਸ ਨੂੰ 1 ਅਕਤੂਬਰ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਇਸ ਸੰਬੰਧੀ ਆਪਣਾ ਸਪੱਸ਼ਟੀਕਰਨ ਦੇਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ