JALANDHAR WEATHER

ਮੇਰੀ ਭਾਜਪਾ ਨਾਲ ਨਹੀਂ ਹੈ ਕੋਈ ਨਾਰਾਜ਼ਗੀ- ਰਣਜੀਤ ਸਿੰਘ ਚੌਟਾਲਾ

ਸਿਰਸਾ, (ਹਰਿਆਣਾ), 5 ਅਕਤੂਬਰ- ਹਰਿਆਣਾ ਦੇ ਸਾਬਕਾ ਮੰਤਰੀ ਅਤੇ ਰਾਣੀਆ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਨੇ ਸਿਰਸਾ ਦੇ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਥੇ ਸ਼ਖ਼ਸੀਅਤਾਂ ਦੀ ਚੋਣ ਹੈ। ਇਕ ਪਾਸੇ ਭੁਪਿੰਦਰ ਸਿੰਘ ਹੁੱਡਾ ਹੈ ਤੇ ਦੂਜੇ ਪਾਸੇ ਨਾਇਬ ਸਿੰਘ ਸੈਣੀ ਤੇ ਮਨੋਹਰ ਲਾਲ ਖੱਟਰ ਹਨ। ਉਨ੍ਹਾਂ ਅੱਗੇ ਕਿਹਾ ਮੇਰੀ ਭਾਜਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਬਹੁਤ ਇੱਜ਼ਤ ਕਰਦਾ ਹਾਂ ਤੇ ਉਨ੍ਹਾਂ ਕਰਕੇ ਹੀ ਮੈਂ ਭਾਜਪਾ ਵਿਚ ਗਿਆ ਸੀ। ਉਨ੍ਹਾਂ ਕਿਹਾ ਇਨੈਲੋ, ਐਚ.ਐਲ.ਪੀ. ਤੇ ਭਾਜਪਾ ਗਠਜੋੜ ਵਿਚ ਹਨ ਤੇ ਜੇਕਰ ਇਨੈਲੋ ਨੂੰ ਕੋਈ ਸੀਟ ਮਿਲਦੀ ਹੈ ਤਾਂ ਉਹ ਭਾਜਪਾ ਦਾ ਹੀ ਸਮਰਥਨ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ