JALANDHAR WEATHER

ਹਰਿਆਣਾ ਵਿਧਾਨ ਸਭਾ ਚੋਣਾਂ: ਅਮਿਤ ਸ਼ਾਹ ਨੇ ਟਵੀਟ ਕਰ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 5 ਅਕਤੂਬਰ- ਅੱਜ ਹੋ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟਵੀਟ ਸਾਂਝਾ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਵੀਰ ਭੂਮੀ ਹਰਿਆਣਾ ਦੇ ਲੋਕ ਅੱਜ ਰਾਜ ਵਿਚ ਵੋਟ ਪਾਉਣ ਜਾ ਰਹੇ ਹਨ। ਤੁਹਾਡੀ ਇਕ ਵੋਟ ਹਰਿਆਣੇ ਨੂੰ ਭ੍ਰਿਸ਼ਟਾਚਾਰ ਅਤੇ ਸੌਦਾਗਰਾਂ ਤੋਂ ਮੁਕਤ ਰੱਖਣ ਵਿਚ ਸਹਾਈ ਹੋਵੇਗੀ। ਮੈਂ ਸਾਰੀਆਂ ਭੈਣਾਂ ਅਤੇ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਲਈ ਅਤੇ ਹਰਿਆਣੇ ਦੇ ਪਿੰਡ ਪਿੰਡ ਤੱਕ ਪਹੁੰਚਣ ਵਾਲੀ ਸਰਕਾਰ ਨੂੰ ਚੁਣਨ ਲਈ ਵੋਟ ਜ਼ਰੂਰ ਕਰੋ। ਉਨ੍ਹਾਂ ਅੱਗੇ ਕਿਹਾ ਕਿ ਝੂਠੇ ਵਾਅਦਿਆਂ ਵਾਲੀ ਨਹੀਂ ਬਲਕਿ ਵਿਕਾਸ ਦੇ ਰਿਕਾਰਡ ਸਥਾਪਿਤ ਕਰਨ ਵਾਲੀ ਸਰਕਾਰ ਹੀ ਹਰਿਆਣਾ ਦਾ ਭਲਾ ਕਰ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ