ਮੱਧ ਪ੍ਰਦੇਸ਼ : ਭਾਰੀ ਮੀਂਹ ਕਾਰਨ ਡਿੱਗੀ ਕੰਧ, 7 ਲੋਕਾਂ ਦੀ ਮੌਤ
ਭੋਪਾਲ (ਮੱਧ ਪ੍ਰਦੇਸ਼), 12 ਸਤੰਬਰ-ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਵੀਰਵਾਰ ਨੂੰ ਭਾਰੀ ਮੀਂਹ ਪਿਆ ਤੇ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦਤੀਆ ਕਸਬੇ ਦੇ ਖਲਕਾਪੁਰਾ ਖੇਤਰ ਵਿਚ ਭਾਰੀ ਮੀਂਹ ਕਾਰਨ ਇਕ ਘਰ ਦੇ ਨਾਲ ਲੱਗਦੇ ਪੁਰਾਣੇ ਕਿਲ੍ਹੇ ਦੀ ਕੰਧ ਡਿੱਗਣ ਕਾਰਨ ਹਾਦਸਾ ਹੋਇਆ।