JALANDHAR WEATHER

ਖੇਮਕਰਨ ਅਨਾਜ ਮੰਡੀ ’ਚ ਆੜ੍ਹਤੀ ਯੂਨੀਅਨ ਵਲੋਂ ਮੁਕੰਮਲ ਹੜਤਾਲ

ਖੇਮਕਰਨ, (ਤਰਨਤਾਰਨ), 1 ਅਕਤੂਬਰ (ਰਾਕੇਸ਼ ਬਿੱਲਾ)- ਪੰਜਾਬ ਦੀਆਂ ਸਮੂਹ ਆੜ੍ਹਤੀ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਸ਼ੁਰੂ ਕੀਤੇ ਗਏ ਅੰਦੋਲਨ ਤਹਿਤ ਅੱਜ ਤੋਂ ਮੰਡੀਆਂ ਨੂੰ ਬੰਦ ਕਰਨ ਦੇ ਸੱਦੇ ’ਤੇ ਸਰਹੱਦੀ ਖ਼ੇਤਰ ’ਚ ਖੇਮਕਰਨ ਦੀ ਅਨਾਜ ਮੰਡੀ ਵਿਚ ਸਮੂਹ ਆੜ੍ਹਤੀਆਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ ਤੇ ਮੰਡੀ ’ਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਆੜ੍ਹਤੀ ਯੂਨੀਅਨ ਖੇਮਕਰਨ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਹੜਤਾਲ ਉਦੋਂ ਤੱਕ ਲਗਾਤਾਰ ਜਾਰੀ ਰਹੇਗੀ, ਜਿੰਨਾ ਚਿਰ ਦੋਨੇਂ ਸਰਕਾਰਾਂ ਆੜ੍ਹਤੀਆਂ ਤੇ ਪੱਲੇਦਾਰਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀਆਂ। ਅੱਜ ਆੜ੍ਹਤੀਆਂ ਦੇ ਨਾਲ ਮੰਡੀਆਂ ’ਚ ਕੰਮ ਕਰਨ ਵਾਲੇ ਮਜ਼ਦੂਰ ਵੀ ਹੜਤਾਲ ’ਚ ਸ਼ਾਮਿਲ ਹੋਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ