JALANDHAR WEATHER

ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀ, ਕੁਲਬੀਰ ਸਿੰਘ ਜ਼ੀਰਾ ਹੋਏ ਜ਼ਖ਼ਮੀ

ਫ਼ਿਰੋਜ਼ਪੁਰ, 1 ਅਕਤੂਬਰ (ਰਜਨੀਸ਼, ਪ੍ਰਤਾਪ ਸਿੰਘ)- ਪੰਚਾਇਤੀ ਚੋਣਾਂ ਵਿਚ ਆਪਣੇ ਵਰਕਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਜਾ ਰਹੇ ਕੁਲਬੀਰ ਸਿੰਘ ਜੀਰਾ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਚਲਾਏ ਗਏ ਇੱਟਾਂ ਰੋੜਿਆਂ ਤੋਂ ਬਾਅਦ ਦੋਵਾਂ ਧਿਰਾਂ ਦੇ ਦਰਮਿਆਨ ਗੋਲੀ ਚੱਲ ਗਈ। ਗੋਲੀ ਕੁਲਬੀਰ ਸਿੰਘ ਜੀਰਾ ਦੀ ਗੱਲ ’ਤੇ ਵੀ ਲੱਗੀ, ਜਿਸ ਦੌਰਾਨ ਕੁਲਬੀਰ ਸਿੰਘ ਜੀਰਾ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਵਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਵੀ ਫਾਇਰ ਕੀਤੇ। 

ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਪਿੰਡਾਂ ਵਿਚ ਸਰਪੰਚੀਆਂ ਦੇ ਕਾਗਜ਼ ਦਾਖਲ ਕਰਨੇ ਸਨ ਪਰ ਪੰਜਾਬ ਪੁਲਿਸ ਵਲੋਂ ਸਵੇਰ ਤੋਂ ਹੀ ਉਸ ਨੂੰ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ ਜਦੋਂ ਉਹ 2 ਵਜੇ ਦੇ ਕਰੀਬ ਕਾਗਜ਼ ਦਾਖਲ ਕਰਨ ਲਈ ਆਪਣੇ ਘਰ ਤੋਂ ਰਵਾਨਾ ਹੋਏ ਤਾਂ ਪੁਲਿਸ ਫਿਰ ਵੀ ਇਨ੍ਹਾਂ ਨੂੰ ਥਾਂ-ਥਾਂ ਉਤੇ ਰੋਕਦੀ ਨਜ਼ਰ ਆਈ।
ਉਧਰ ਨਾਮਜ਼ਦਗੀਆਂ ਵਾਲੀ ਥਾਂ ਉਤੇ ਆਮ ਆਦਮੀ ਪਾਰਟੀ ਦੇ ਸੈਂਕੜਿਆਂ ਦੀ ਤਾਦਾਦ ਵਿਚ ਵਰਕਰਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਪਰ ਫਿਰ ਵੀ ਕਿਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਰਕਰ ਅਤੇ ਕੁਲਬੀਰ ਸਿੰਘ ਜੀਰਾ ਨਾਮਜ਼ਦਗੀਆਂ ਵਾਲੀ ਥਾਂ ਉਤੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਤਿੱਖੀਆਂ ਝੜਪਾਂ ਹੋਈਆਂ। ਇਸ ਦੌਰਾਨ ਪੁਲਿਸ ਨੂੰ ਹਵਾ ਵਿਚ ਕਈ ਸੈਂਕੜੇ ਰਾਊਂਡ ਗੋਲੀਆਂ ਚਲਾਉਣੀਆਂ ਪਈਆਂ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕਰਨੀ ਪਈ। ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਬਾਜ਼ਾਰਾਂ ਵਿਚ ਖੜ੍ਹੀਆਂ ਗੱਡੀਆਂ ਦੀ ਭਾਰੀ ਭੰਨ-ਤੋੜ ਕੀਤੀ ਗਈ। ਇਸ ਦੌਰਾਨ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ