JALANDHAR WEATHER

ਪਹਿਲੇ ਦਿਨ ਹੀ ਝੋਨੇ ਦੀ ਸਰਕਾਰੀ ਖਰੀਦ ਕੋਈ ਠੱਪ, ਆੜ੍ਹਤੀਆਂ ਵਲੋਂ ਮੁਕੰਮਲ ਹੜਤਾਲ

ਸਮਰਾਲਾ, 1 ਅਕਤੂਬਰ (ਗੋਪਾਲ ਸੋਫਤ)- ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਸਰਕਾਰੀ ਦਾਅਵੇ ਸਿਰਫ਼ ਖੋਖਲੇ ਐਲਾਨ ਹੀ ਸਿੱਧ ਹੋਏ, ਜਦੋਂ ਪੰਜਾਬ ਭਰ ਵਿਚ ਆੜ੍ਹਤੀ, ਸ਼ੈਲਰ ਮਾਲਕ ਅਤੇ ਮੰਡੀ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ’ਚ ਆਈ ਝੋਨੇ ਦੀ ਫ਼ਸਲ ਦੀ ਬੋਲੀ ਨਹੀਂ ਹੋ ਸਕੀ ਤੇ ਇਸ ਕਾਰਨ ਝੋਨੇ ਅਨਾਜ ਮੰਡੀ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ। ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮਲ ਮਾਜਰਾ ਨੇ ਐਸੋਸੀਏਸ਼ਨ ਦੀ 11 ਮੈਂਬਰੀ ਕਮੇਟੀ ਦੀ ਮੀਟਿੰਗ ਉਪਰੰਤ ਦੱਸਿਆ ਕਿ ਪੰਜਾਬ ਭਰ ਦੇ ਆੜ੍ਹਤੀ ਪਿਛਲੇ ਤਿੰਨ- ਚਾਰ ਦਿਨਾਂ ਤੋਂ ਲਗਾਤਾਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਸਿੱਟਾ ਹੀ ਨਹੀਂ ਨਿਕਲ ਰਿਹਾ। ਮਜ਼ਦੂਰ ਯੂਨੀਅਨ ਦੇ ਸੁਬਾਈ ਸੰਯੁਕਤ ਸਕੱਤਰ ਕਮਲਜੀਤ ਸਿੰਘ ਬੰਗੜ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੋ ਸਾਲਾਂ ਤੋਂ ਮਜ਼ਦੂਰੀ ’ਚ ਵਾਧਾ ਕਰਨ ਅਤੇ ਲੁਦਾਈ ਦੇ ਰੇਟ ਹਰਿਆਣਾ ਦੇ ਬਰਾਬਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਕੋਲ ਗੇੜੇ ਕੱਢ ਰਹੀ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀ ਜਥੇਬੰਦੀ ਖੇਤੀ ਮੰਤਰੀ ਤੇ ਖੁਰਾਕ ਮੰਤਰੀ ਸਮੇਤ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਮਿਲ ਕੇ ਆਪਣਾ ਮੰਗ ਪੱਤਰ ਦਿੱਤਾ ਸੀ ਅਤੇ ਮੁੱਖ ਮੰਤਰੀ ਨੇ ਮਜ਼ਦੂਰੀ ਵਿਚ 25% ਵਾਧੇ ਦਾ ਐਲਾਨ ਕਰਨ ਦੇ ਬਾਵਜੂਦ ਅਜੇ ਤੱਕ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਤੇ ਸਰਕਾਰ ਮਹਿਜ਼ ਵਾਅਦੇ ਕਰੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ