JALANDHAR WEATHER

ਚੁੱਲਾ ਟੈਕਸ ਨਾ ਮਿਲਣ ਤੇ ਸੋਨੂੰ ਲੰਗਾਹ ਦੀ ਅਗਵਾਈ ’ਚ ਅਕਾਲੀ ਵਰਕਰਾਂ ਘੇਰਿਆ ਬੀ. ਡੀ. ਪੀ. ਓ. ਦਫ਼ਤਰ ਕਲਾਨੌਰ

ਕਲਾਨੌਰ, 1 ਅਕਤੂਬਰ (ਪੁਰੇਵਾਲ)- ਪੰਚਾਇਤੀ ਚੋਣਾਂ ’ਚ ਚੁੱਲਾ ਟੈਕਸ ਨਾ ਮਿਲਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਸੰਬੰਧ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਦੇ ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ’ਚੋਂ ਚੁੱਲਾ ਟੈਕਸ ਨਾ ਮਿਲਣ ਦੇ ਰੋਸ ਵਜੋਂ ਯੂਥ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਸੋਨੂ ਲੰਗਾਹ ਵਲੋਂ ਅਕਾਲੀ ਵਰਕਰਾਂ ਸਮੇਤ ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਸੋਨੂ ਲੰਗਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਅਤੇ ਨਾਮਜ਼ਦਗੀਆਂ ਦਾਖਲ ਕਰਨ ਲਈ ਵਰਕਰਾਂ ਨੂੰ ਲੋੜੀਂਦੇ ਦਸਤਾਵੇਜ ਵੀ ਨਹੀਂ ਮਿਲ ਰਹੇ। ਸੋਨੂੰ ਲੰਗਾਹ ਨੇ ਕਿਹਾ ਕਿ ਜੇ ਆਪ ਵਰਕਰਾਂ ਨੂੰ ਆਪਣੀ ਹਾਰ ਦਾ ਇੰਨਾ ਹੀ ਡਰ ਹੈ ਤਾਂ ਸਰਕਾਰ ਸਿੱਧੇ ਸਰਪੰਚ ਨਿਯੁਕਤ ਕਰ ਲਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ