JALANDHAR WEATHER

ਕੋਟਫ਼ਤੂਹੀ ਦਾਣਾ ਮੰਡੀ ਦਾ ਫੜ ਸਫ਼ਾਈ ਤੇ ਬਿਜਲੀ ਕੁਨੈਕਸ਼ਨ ਤੋਂ ਸੱਖਣਾ

ਕੋਟਫ਼ਤੂਹੀ, 1 ਅਕਤੂਬਰ (ਅਵਤਾਰ ਸਿੰਘ ਅਟਵਾਲ)- ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਬਦਲਾਅ ਦੇ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵਿਖਾਉਣ ਵਾਲੀ ਸਰਕਾਰ ਦੇ ਝੋਨੇ ਦੀ ਫ਼ਸਲ ਦੇ ਖ਼ਰੀਦ ਦੇ ਸਾਰੇ ਪ੍ਰਬੰਧਾਂ ਨੇ ਪੋਲ ਖ਼ੋਲ ਦਿੱਤੀ ਹੈ। ‘ਆਪ’ ਸਰਕਾਰ ਦੇ ਆੜ੍ਹਤੀਆਂ ਨਾਲ ਰੇੜਕੇ ਕਰ ਕੇ ਸਥਾਨਕ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ, ਜਦਕਿ ਸਥਾਨਕ ਦਾਣਾ ਮੰਡੀ ਵਿਚ ਆੜ੍ਹਤੀਆਂ ਨੂੰ ਬਿਜਲੀ ਦਾ ਕੁਨੈਕਸ਼ਨ ਨਾ ਮਿਲਣ ਕਰ ਕੇ ਗਰਮੀ ਦੇ ਮੌਸਮ ਵਿਚ ਮੰਡੀ ਵਿਚ ਕੰਮ ਕਰਨ ਵਾਲੀ ਲੇਬਰ ਦਾ ਬਹੁਤ ਮੰਦਾ ਹਾਲ ਹੈ। ਦੂਸਰੇ ਪਾਸੇ ਮੰਡੀ ਦਾ ਵਿਚਕਾਰਲੇ ਫੜ ਵਿਚ ਹਾਲੇ ਤੱਕ ਪੂਰੀ ਤਰ੍ਹਾਂ ਸਫ਼ਾਈ ਨਹੀਂ ਹੋਈ ਹੈ। ਮੰਡੀ ਵਿਚ ਇਕ ਦੋ ਆੜ੍ਹਤੀਆਂ ਨੇ ਆਪਣੇ ਕੰਮ ਸ਼ੁਰੂ ਕੀਤਾ ਹੈ। ਅਨਾਜ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋਣ ’ਤੇ ਕੋਈ ਵੀ ਖ਼ਰੀਦ ਏਜੰਸੀ ਤੇ ਬਾਰਦਾਨਾ ਨਹੀਂ ਪੁੱਜਾ, ਇਸ ਦੇ ਦੂਸਰੇ ਪਾਸੇ ਜਾਣਕਾਰੀ ਲੈਣ ਲਈ ਇਸ ਮੰਡੀ ਨਾਲ ਸੰਬੰਧਿਤ ਮਾਰਕਫੈੱਡ ਦੇ ਇੰਸਪੈਕਟਰ ਨਾਲ ਫ਼ੋਨ ਉੱਪਰ ਸੰਪਰਕ ਕਰਨ ’ਤੇ ਉਨ੍ਹਾਂ ਫੋਨ ਨਹੀਂ ਚੁੱਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ