JALANDHAR WEATHER

ਸੋਨਮ ਵਾਂਗਚੁੱਕ ਦੀ ਹਿਰਾਸਤ ਦਾ ਮਾਮਲਾ ਪੁੱਜਾ ਦਿੱਲੀ ਹਾਈ ਕੋਰਟ, 3 ਅਕਤੂਬਰ ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ, 1 ਅਕਤੂਬਰ- ਲੱਦਾਖ ਦੇ ਕਾਰਕੁਨ ਸੋਨਮ ਵਾਂਗਚੁਕ ਦੀ ਹਿਰਾਸਤ ਦਾ ਮਾਮਲਾ ਦਿੱਲੀ ਹਾਈ ਕੋਰਟ ਪੁੱਜ ਗਿਆ ਹੈ। ਪਟੀਸ਼ਨ ਵਿਚ ਵਾਂਗਚੁਕ ਅਤੇ ਉਸ ਦੇ ਨਾਲ ਮਾਰਚ ਕਰਦੇ ਸਮੇਂ ਹਿਰਾਸਤ ਵਿਚ ਲਏ ਗਏ ਦੂਸਰੇ ਵਿਅਕਤੀਆਂ ਦੀ ਰਿਹਾਈ ਦਾ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ। ਚੀਫ਼ ਜਸਟਿਸ ਮਨਮੋਹਨ ਸਿੰਘ ਦੇ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ, ਇਸ ਸ਼ਰਤ ਨਾਲ ਕਿ ਪਟੀਸ਼ਨਕਰਤਾ ਅੱਜ ਦੁਪਹਿਰ 3:30 ਵਜੇ ਤੱਕ ਸਾਰੇ ਜ਼ਰੂਰੀ ਦਸਤਾਵੇਜ ਦਾਖ਼ਲ ਕਰੇਗਾ, 3 ਅਕਤੂਬਰ ’ਤੇ ਪਾ ਦਿੱਤੀ ਹੈ। ਦੱਸ ਦੇਈਏ ਕਿ ਵਾਂਗਚੁੱਕ ਨੂੰ ਲੱਦਾਖ ਨੂੰ ਛੇਵੀਂ ਅਨੁਸੂਚੀ ਦਾ ਦਰਜਾ ਦਿਵਾਉਣ ਲਈ ਰਾਜਧਾਨੀ ਵੱਲ ਮਾਰਚ ਕਰਦੇ ਸਮੇਂ ਦਿੱਲੀ ਸਰਹੱਦ ’ਤੇ ਹਿਰਾਸਤ ਵਿਚ ਲੈ ਲਿਆ ਗਿਆਸੀ। ਵਾਂਗਚੁੱਕ ‘ਦਿੱਲੀ ਚਲੋ ਪੈਦਲਯਾਤਰਾ’ ਦੀ ਅਗਵਾਈ ਕਰ ਰਹੇ ਹਨ, ਜੋ ਇਕ ਮਹੀਨੇ ਪਹਿਲਾਂ ਲੱਦਾਖ਼ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਅਤੇ ਉਨ੍ਹਾਂ ਸਮੇਤ ਕਰੀਬ 120 ਲੋਕਾਂ ਨੂੰ ਬੀਤੀ ਰਾਤ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ